ਕੀ ਬਪਤਿਸਮਾ ਲੈਣ ਦੇ ਲਈ ਨਜ਼ਦੀਕੀ ਕਲੀਸਿਆ ਦਾ ਮੈਂਬਰ ਹੋਣਾ ਜ਼ਰੂਰੀ ਹੈ? ਕੀ ਮਸੀਹ ਤੇ ਵਿਸ਼ਵਾਸ ਕਰਨਾ ਕਾਫ਼ੀ ਨਹੀਂ ਹੈ?

Baptism by Immersion | My nephew was baptized today. I was r… | Flickr

   ਅੱਜ ਸਾਡੇ ਸਾਹਮਣੇ ਜੋ ਚੁਣੌਤੀ ਹੈ, ਉਹ ਇਹ ਹੈ ਕਿ ਨਜ਼ਦੀਕੀ ਕਲੀਸਿਆ ਦਾ ਮੈਂਬਰ ਹੋਣਾ ਅਤੇ ਬਪਤਿਸਮਾ ਲੈਣਾ ਜ਼ਿਆਦਾਤਰ ਲੋਕਾਂ ਦੇ ਲਈ ਸਿਰਫ ਇੱਕ ਰਸਮੀ ਗੱਲ ਬਣ ਗਈ ਹੈ ਅਤੇ ਇਸ ਲਈ ਉਹ ਨਜ਼ਦੀਕੀ ਕਲੀਸਿਆ ਦਾ ਮੈਂਬਰ ਹੋਣਾ ਅਤੇ ਬਪਤਿਸਮਾ ਲੈਣ ਨਾਲ ਸੰਬੰਧਿਤ ਜਵਾਬਦੇਹੀ ਅਤੇ ਜ਼ਿੰਮੇਵਾਰੀ ਨੂੰ ਨਜ਼ਰ - ਅੰਦਾਜ਼ ਕਰਦੇ ਹਨ। ਮਸੀਹ ਕਲੀਸਿਆ ਨੂੰ ਆਪਣੀ ਦੁਲਹਨ (ਲਾੜੀ) ਦੇ ਰੂਪ ਵਿੱਚ ਦੇਖਦਾ ਹੈ। "ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ ਭਈ ਉਸ ਨੂੰ ਜਲ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਆ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਯਾ ਬੱਜ ਯਾ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ ( ਅਫ਼ਸੀਆਂ. 5:25-27)। ਵਿਸ਼ਵਾਸੀਆਂ ਦੇ ਰੂਪ ਵਿੱਚ ਅਸੀਂ ਹੁਣ ਕਲੀਸਿਆ ਦਾ ਹਿੱਸਾ ਹਾਂ, ਇੱਥੇ ਹੁਣ ਸਾਨੂੰ ਇੱਕ - ਦੂਸਰੇ ਦੀ ਸੇਵਾ ਕਰਨ ਦੇ ਲਈ, ਪ੍ਰੇਮ ਰੱਖਣ ਦੇ ਲਈ ਦਾਨ - ਵਰਦਾਨ ਦਿੱਤੇ ਜਾਂਦੇ ਹਨ ਤਾਂਕਿ ਕਲੀਸਿਆ ਦੀ ਦੇਹ ਦੀ ਉੱਨਤੀ ਹੋ ਸਕੇ ( 1 ਕੁਰਿੰਥੀਆਂ. 1:7-28; 14:12)। ਇਹ ਕਲੀਸਿਆ ਸਿਰਫ਼ ਇੱਕ ਇਮਾਰਤ ਨਹੀਂ ਹੈ, ਬਲਕਿ ਇਸ ਨੂੰ ਪਰਮੇਸ਼ੁਰ ਦੇ ਘਰਾਣੇ ਦੇ ਰੂਪ ਵਿੱਚ ਸੰਬੰਧਿਤ ਕੀਤਾ ਗਿਆ ਹੈ ਜੋ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ ( ਅਫ਼ਸੀਆਂ. 2: 19-20)।
       
ਇਹ ਉਹ ਘਰਾਣਾ ਹੈ, ਪਰਿਵਾਰ ਅਤੇ ਲੋਕਾਂ ਦਾ ਝੁੰਡ ਹੈ ਜਿਹਨਾਂ ਨੇ ਉਸ ਮਹਾਨ ਆਗਿਆ ( ਖੁਸ਼ਖ਼ਬਰੀ) ਤੇ ਵਿਸ਼ਵਾਸ ਕੀਤਾ ਹੈ ਅਤੇ ਹੁਣ ਇਹ ਉਹ ਸਥਾਨ ਹੈ ਜਿੱਥੇ ਉਹ ਜਵਾਬਦੇਹੀ ਅਤੇ ਜ਼ਿੰਮੇਵਾਰੀ ਦਾ ਅਭਿਆਸ/ ਪਾਲਣ ਕਰਦੇ ਹਨ। ਇਹ ਨਜ਼ਦੀਕੀ ਕਲੀਸਿਆ ਹੈ ਅਤੇ ਨਜ਼ਦੀਕੀ ਕਲੀਸਿਆ ਦਾ ਹਿੱਸਾ ਹੋਣ ਦੀ ਭੂਮਿਕਾ ( ਗਲਾਤੀਆਂ. 6:2; ਕੁਲੁੱਸੀਆਂ. 3:16; ਅਫ਼ਸੀਆਂ. 5:19 ; 1 ਪਤਰਸ. 4: 10) ਵਿੱਚ ਦੱਸਿਆ ਗਿਆ ਹੈ। ਅੱਜ ਕੱਲ ਲੋਕ ਇਹਨਾਂ ਭੂਮਿਕਾਵਾਂ ਨੂੰ ਨਜ਼ਦੀਕੀ ਕਲੀਸਿਆ ਦੇ ਬਾਹਰ ਸਮਾਜਿਕ ਸੇਵਾ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮਾਧਿਅਮ ਤੋਂ ਦਰਸਾਉਣਾ ਆਖਦੇ ਹਨ ਅਤੇ ਨਜ਼ਦੀਕੀ ਕਲੀਸਿਆ ਵਿੱਚ ਇਹਨਾਂ ਨੂੰ ਪਾਲਣ ਕਰਨ ਦੀ ਜ਼ਿੰਮੇਵਾਰੀ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਦੇ ਹਨ।

         ਜਦੋਂ ਅਸੀਂ ਬਪਤਿਸਮਾ ਦੇ ਬਾਰੇ ਗੱਲ ਕਰਦੇ ਹਾਂ, ਤਾਂ ਇਹ ਕਦੇ ਵੀ ਇੱਕ ਨਿੱਜੀ ਅਤੇ ਵੱਖਰਾ ਕੰਮ ਨਹੀਂ ਹੁੰਦਾ ਹੈ। ਉਸ ਨਵੇ ਜਨਮ ਅਤੇ ਪਰਿਵਰਤਨ ( ਬਦਲਾਵ) ਦਾ ਇੱਕ ਬਾਹਰੀ ਪ੍ਰਦਰਸ਼ਨ ਹੈ ਜੋ ਸਾਡੇ ਦਿਲ ਵਿੱਚ ਹੋਇਆ ਹੈ ( ਰੋਮੀਆਂ. 6:3-6), ਪਰ ਇਹ ਬਾਹਰੀ ਪ੍ਰਦਰਸ਼ਨ ਲੋਕਾਂ ਦੇ ਵਿਚਕਾਰ, ਵਿਸ਼ੇਸ਼ ਰੂਪ ਨਾਲ ਨਜ਼ਦੀਕੀ ਕਲੀਸਿਆ ਦੇ ਲੋਕਾਂ ਦੇ ਵਿਚਕਾਰ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਇਹ ਵਿਅਕਤੀ ਆਪਣੇ ਆਪ ਨੂੰ ਕਲੀਸਿਆ ਦੇ ਪ੍ਰਤੀ ਅਧੀਨ ਹੋਣ ਨੂੰ ਦਰਸਾਉਂਦਾ ਹੈ, ਖੁਦ ਨੂੰ ਨਜ਼ਦੀਕੀ ਕਲੀਸਿਆ ਦੇ ਪ੍ਰਤੀ ਜਵਾਬਦੇਹ ਬਣਾਉਂਦਾ ਹੈ, ਤਾਂਕਿ ਉਹ ਹੁਣ ਆਪਣੀ ਆਤਮਿਕ ਚਾਲ ਵਿੱਚ ਢਲ ਸਕੇ; ਨਿਰਦੇਸ਼ਿਤ ਹੋ ਸਕੇ, ਉਤਸ਼ਾਹਿਤ ਹੋ ਸਕੇ, ਅਨੁਸ਼ਾਸਤ ਹੋ ਸਕੇ ਜਿਵੇਂ - ਜਿਵੇਂ ਉਹ ਆਪਣੇ ਆਪ ਨੂੰ ਵਚਨ ਦੀ ਸਾਂਝ ਅਤੇ ਨਿੱਜੀ ਸਿੱਖਿਆ ਦੇ ਅਧੀਨ ਕਰਦਾ ਹੈ ( 2 ਤਿਮੋਥਿਉਸ. 3:16-17)। ਇਹ ਔਖਾ ਹੈ ਅਤੇ ਇਸ ਲਈ ਲੋਕ ਹਮੇਸ਼ਾਂ ਇੱਕ ਅਲੱਗ, ਬਿਨਾਂ ਜਵਾਬਦੇਹੀ ਦਾ ਮਸੀਹੀ ਜੀਵਨ ਜੀਣ ਦੇ ਬਹਾਨੇ ਲੱਭਦੇ ਹਨ ਕਿਉਂਕਿ ਉਹ ਹੁਣ ( 1 ਯੂਹੰਨਾ. 1:9) ਦੇ ਹਵਾਲੇ ਤੋਂ ਜੋ ਚਾਹੇ ਕਰ ਸਕਦੇ ਹਨ ਅਤੇ ਭੱਜ ਸਕਦੇ ਹਨ। ਅਜਿਹੇ ਲੋਕਾਂ ਦੇ ਲਈ ਅਧੀਨ ਹੋਣਾ, ਜਵਾਬਦੇਹ ਹੋਣਾ ਅਤੇ ਅਧਿਕਾਰ ਦੇ ਅਧੀਨ ਹੋਣਾ ਬਾਈਬਲ ਦੇ ਸ਼ਬਦ ਨਹੀਂ ਹਨ, ਕਿਉਂਕਿ ਉਹਨਾਂ ਦੇ ਲਈ ਨਵਾਂ ਨੇਮ ਤਾਂ ਸਿਰਫ ਦਯਾ ਅਤੇ ਪਿਆਰ ਦੇ ਬਾਰੇ ਵਿੱਚ ਹੀ ਹੈ।

        ਇਸ ਲਈ, ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਪਤਿਸਮਾ ਸਿਰਫ ਇੱਕ ਬਹੁਤ ਵਧੀਆ ਕੰਮ ਨਹੀਂ ਹੈ, ਇਹ ਇੱਕ ਨਿੱਜੀ ਕੰਮ ਨਹੀਂ ਹੈ, ਇਹ ਇੱਕ ਰਸਮੀ ਕੰਮ ਨਹੀਂ ਹੈ, ਇਹ ਮਸੀਹੀ ਬਣਨ ਦੇ ਲਈ ਸਿਰਫ ਇੱਕ ਮਾਪਦੰਡ ਨੂੰ ਪੂਰਾ ਕਰਨਾ ਨਹੀਂ ਹੈ। ਇਹ ਇੱਕ ਫ਼ੈਸਲਾ ਹੈ ਜਿਸ ਨੂੰ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਜੀ ਉੱਠਣ ਦੇ ਮਹੱਤਵ ਨੂੰ ਸਮਝਦੇ ਹੋਏ ਕਰਦੇ ਹਾਂ, ਨਜ਼ਦੀਕੀ ਕਲੀਸਿਆ ਦੀ ਅਧੀਨਤਾ ਵਿੱਚ ਆਪਣੇ ਆਪ ਨੂੰ ਸਵੈ ਇੱਛਾ ਨਾਲ ਪੇਸ਼ ਕਰਨ ਦੇ ਮਹੱਤਵ ਨੂੰ ਸਮਝਦੇ ਹੋਏ ਕਰਦੇ ਹਾਂ ਜਿਸਦਾ ਸਿਰ ਯਿਸੂ ਮਸੀਹ ਹੈ ਅਤੇ ਸਵੈ ਇੱਛਾ ਨਾਲ ਖੁਦ ਨੂੰ ਪਰਮੇਸ਼ੁਰ ਦੇ ਘਰਾਣੇ ਦੇ ਪ੍ਰਤੀ ਅਧੀਨ ਕਰਨਾ ਹੈ ਤਾਂਕਿ ਮਸੀਹ ਦੀ ਦੇਹ ਵਿੱਚ ਸੇਵਾ ਦੇ ਕੰਮ ਦੇ ਲਈ ਸਜਾਏ ਜਾ ਸਕੇ।

Author: Pastor Monish Mitra
Translation: Sister Kiran Sona

For English Click Here
हिंदी के लिए यहाँ क्लिक करें

2 comments:

  1. Wow i in punjabi. I am from Punjab 😍

    ReplyDelete
  2. ਬਹੁਤ ਹੀ ਚੰਗੀ ਤਰ੍ਹਾਂ ਨਾਂਲ ਸਮਝਾਇਆ। ਪ੍ਰਭੁ ਤੁਹਾਨੂੰ ਆਸ਼ੀਸ਼ ਦੇਣ। ਚੰਗਾ ਲੱਗਿਆ ਕਿ ਹੁਣ ਪੰਜਾਬੀ ਵਿਚ ਭੀ ਆਰਟੀਕਲ ਲਿਖਿਆ ਗਿਆ।

    ReplyDelete

Thank you for reading this article/blog! We welcome and appreciate your opinion in the comments!