ਕੀ ਸਿਰਫ਼ ਸਦੀਵੀ ਧਰਮ ਹੀ ਸੱਚ ਹੈ ? ( Is Only Sanatana Dharma True? Part 1)
ਹਿੰਦੂਤਵ ਆਪਣੇ ਆਪ ਵਿੱਚ ਦਾਵਾ ਕਰਦਾ ਹੈ, ਕਿ ਉਹ ਸਦੀਵੀ ਧਰਮ ਹੈ ਜਾਨਿ ਕਿ " Eternal Religion " (ਇੰਟਰਨਲ ਰਿਲੀਜ਼ਨ) ਹੈ। ਅਤੇ ਬਾਕੀ ਧਰਮ ਕੁੱਝ ਹੀ ਸਾਲ ਪਹਿਲਾਂ ਆਉਣ ਦੇ ਕਾਰਣ ਉਹ ਸੱਚ ਨਹੀਂ ਹੈ। ਅਤੇ ਸੱਚ ਉਹਨਾਂ ਵਿੱਚ ਨਹੀਂ ਹੈ, ਅਤੇ ਸਾਰਿਆਂ ਤੋਂ ਪੁਰਾਣਾ ਧਰਮ ਹੋਣ ਦੇ ਕਾਰਣ ਉਹ ਸੱਚਾ ਹੈ, ਅਤੇ ਕਈ ਸਾਡੇ ਹਿੰਦੂ ਭਰਾਵਾਂ ਨਾਲ ਗੱਲ ਕਰਦੇ ਸਮੇਂ ਉਹ ਵੀ ਆਖਦੇ ਹਨ, ਕਿ ਦੇਖੋ ਭਰਾਂ ਜੀ ਸਾਡਾ ਜੋ ਧਰਮ, ਉਹ ਸਦੀਵੀ ਹੈ ਦੁਨਿਆਂ ਦਾ ਸਾਰਿਆਂ ਤੋਂ ਪੁਰਾਣਾ ਧਰਮ ਹੈ। ਪਰ ਤੁਹਾਡੀ ਈਸਾਈਅਤ ਦਾ ਕੀ ?? ਉਹ ਤਾਂ ਸਿਰਫ਼, ਦੋ ਹਜ਼ਾਰ (2000) ਸਾਲ ਪਹਿਲਾਂ ਆਇਆਂ। ਤਾਂ ਸਾਡਾ ਧਰਮ ਮਹਾਨ ਹੈ, ਵਧੀਆ ਹੈ ਅਤੇ ਸੱਚਾ ਹੈ।
ਤਾਂ ਇਸ ਪੰਨੇ ਵਿੱਚ ਇਸ ਬਿਆਨ ਨੂੰ ਦੇਖਾਂਗੇ ਜੋ ਕਹਿੰਦੇ ਹਨ, " Oldest Greatest And Truest " ਜਾਨਿ ਕਿ ਪੁਰਾਣਾ ਹੈ ਤਾਂ ਮਹਾਨ ਹੈ, ਅਤੇ ਸੱਚਾ ਹੈ।
1.) ਅੱਗੇ ਵਧਣ ਤੋਂ ਪਹਿਲਾਂ ਅਸੀਂ ਇਹ ਵੀ ਜਾਣ ਲਵਾਂਗੇ ਕਿ ਹਿੰਦੂਤਵ ਇਸ ਗੱਲ ਨਾਲ ਵੀ ਸਹਿਮਤ ਹੈ, ਅਤੇ ਕਹਿੰਦਾ ਹੈ ਕਿ ਜੋ " Eternity" ( ਇੰਟਨੀਟੀ) ਜਾਨਿ ਕਿ ਸੱਚ ਹੈ, ਉਹ ਵੀ " ਇੰਟਰਨਲ " ਸਦੀਵੀ ਹੈ। ਅਤੇ ਉਹ ਇਸ ਗੱਲ ਨੂੰ ਆਖਦੇ ਹਨ। " ਸਦੀਵੀ ਸੱਚ "
1.1) ਜੇਕਰ ਸੱਚ ਸਦੀਵੀ ਹੈ, ਤਾਂ ਉਸ ਸਮੇਂ ਦੀ ਸੀਮਾਂ ਵਿੱਚ ਸੀਮਤ ਨਹੀਂ ਹੈ। ਇਸ ਲਈ ਅਸੀਂ ਕਲੈਂਡਰ, ਸਮੇਂ, ਸਾਲ, ਇਸ ਵਿੱਚ ਅਸੀਂ ਤੋਲ ਨਹੀਂ ਸਕਦੇ, ਮਾਪ ਨਹੀਂ ਸਕਦੇ ਤਾਂ ਕੀ ਇਹ ਕਹਿਣਾ ਬਿਲਕੁਲ ਗਲਤ ਹੋ ਜਾਵੇਗਾ ਕਿ ਪੁਰਾਣਾ ਹੈ ਤਾਂ ਸੱਚ ਹੋਵੇਗਾ, ਅਤੇ ਸੱਚਾ ਹੋਵੇਗਾ।
1.2) ਜੇਕਰ ਸੱਚ ਸਦੀਵੀ ਹੈ ਤਾਂ ਨਾਸ਼ ਮਨੁੱਖ ਜੋ ਵਿਨਾਸ਼ ਹੋਣ ਵਾਲਾ ਮਨੁੱਖ ਹੈ, ਖੁਦ ਦੀ ਤਾਕਤ ਨਾਲ ਉਹ ਉਸਨੂੰ ਬਣਾ ਨਹੀਂ ਸਕਦਾ, ਅਤੇ ਪਛਾਣ ਨਹੀਂ ਸਕਦਾ।
1.3) ਜੇਕਰ ਸੱਚ ਸਦੀਵੀ ਹੈ, ਤਾਂ ਸਿਰਫ ਉਸ ਇਨਸਾਨ ਨੂੰ " ਪ੍ਰਕਾਸ਼ ਦੀ ਪੋਥੀ " ਜਾਨਿ ਕਿ " Revelation " ਤੋਂ ਖੁਲਾਸਾ ਪ੍ਰਾਪਤ ਹੋਵੇਗਾ, ਪਤਾ ਚੱਲੇਗਾ।
1.4) ਜੇਕਰ ਸੱਚ ਲਗਾਤਾਰ ਮਨੁੱਖਾਂ ਨੂੰ ਕੁੱਝ ਸਾਲ ਪਹਿਲਾਂ ਹੀ ਮਿਲਿਆਂ ਆ ਰਿਹਾ ਹੈ। ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਦੇ ਪਹਿਲੇ ਉਸ ਸੱਚ ਦੀ ਮੌਜੂਦਗੀ ਨਹੀਂ ਸੀ। ਕਿਉਂਕਿ ਅਸੀਂ ਸੱਚ ਦੀ ਪਰਿਭਾਸ਼ਾ ਨੂੰ ਦੇਖਿਆਂ ਹੈ, ਉਹ ਸਦੀਵੀ ਹੈ।
ਉਦਾਹਰਣ:- ਅਸੀਂ ਸਾਰੇ ਜਾਣਦੇ ਹਾਂ " Issac Newton" ( ਆਈਜ਼ੈਕ ਨਿਊਟਨ) ਨੂੰ ਜਿਹਨਾਂ ਨੇ "Gravitational Force" (ਗਰੈਵੀਟੇਸ਼ਨਲ ਫੋਰਸ) Discover (ਪ੍ਰਗਟ) ਕੀਤਾ ; ਜਿਸ ਨੂੰ ਹਿੰਦੀ ਵਿੱਚ ਗੁਰੂਤਵਕਸ਼ਣ ( गृरुत्वाकर्षण) ਅਤੇ ਪੰਜਾਬੀ ਵਿੱਚ ਗਰੈਵਿਟੀ ਕਹਿੰਦੇ ਹਨ। ਜਾਨਿ ਕਿ ਜੋ ਧਰਤੀ ਵਿੱਚ ਖਿੱਚਣ ਦੀ ਸ਼ਕਤੀ ਹੈ, ਇਹ ਜੋ Discovery ਹੈ ਉਹਨਾਂ ਦੇ ਪਛਾਣ ਦੇ ਪਹਿਲੇ ਉਹ ਗਰੈਵਿਟੀ ਜਾਨਿ "Gravitational Force" ਦੀ ਮੌਜੂਦਗੀ ਨਹੀਂ ਸੀ।
2.) ਜਦੋਂ ਤੱਕ ਇਹ ਗੱਲ Discover ਨਹੀਂ ਕੀਤੀ ਗਈ, ਪੜ੍ਹਾਈ ਨਹੀਂ ਕੀਤੀ ਗਈ ਕਿ ਦੁਨਿਆਂ ਗੋਲ ਹੈ, ਪੁਰਾਣੇ ਜ਼ਮਾਨੇ ਤੋਂ ਕਈ ਸਾਲਾਂ ਤੋਂ ਲੋਕ ਇਹ ਮੰਨਦੇ ਆ ਰਹੇ ਸਨ ਕਿ ਧਰਤੀ ਫਲੈਟ (Flat) ਹੈ, ਤਾਂ ਕੀ ਅਸੀਂ ਪੁਰਾਣਾ (Belief) ਮਤ ਹਾਂ , ਕਾਫ਼ੀ ਸਮੇਂ ਤੋਂ ਲੋਕ ਮੰਨਦੇ ਹਨ ; ਤਾਂ ਕੀ ਅਸੀਂ ਮੰਨਣ ਲੱਗਾਂਗੇ??
ਜੇਕਰ ਇਹ ਲਾੱਜਿਕ ਅਸੀਂ ਲੈ ਕੇ ਚੱਲਦੇ ਹਾਂ ਪੁਰਾਣਾ ਸੱਚ ਹੈ, ਪੁਰਾਣਾ ਮਹਾਨ ਹੈ ਤਾਂ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਪੁਰਾਣੀਆਂ ਗੱਲਾਂ ਨੂੰ ਮੰਨਣਾ ਪਵੇਗਾ। ਜੋ ਕਿ ਝੂਠ ਅਤੇ ਬੇਬੁਨਿਆਦ ਹੈ ਤਾਂ ਇਹ ਕਹਿਣਾ ਬਹੁਤ ਗਲਤ ਹੋ ਜਾਵੇਗਾ ; ਕਿ ਜੋ ਪੁਰਾਣਾ ਹੈ ਉਹ ਸੱਚ ਹੈ ਕਿਉਂਕਿ ਸਦੀਵੀ ਚੀਜ਼ਾਂ ਦਾ ਸਮੇਂ ਨਾਲ ਲੈਣ - ਦੇਣ ਨਹੀਂ ਹੈ। ਉਹ ਸਮੇਂ ਤੋਂ ਹੀ ਬਾਹਰ ਹੁੰਦਾ ਹੈ ਅਤੇ ਇਹ ਜੋ ਬਿਆਨ ਹੈ ਕਿ (Christianity) ਈਸਾਈਅਤ ਲਗਭਗ ਦੋ ਹਜ਼ਾਰ (2000) ਸਾਲ ਪਹਿਲਾਂ ਆਇਆਂ ਮੈਂ ਤੁਹਾਨੂੰ ਇੱਕ ਗੱਲ ਯਾਦ ਦਿਵਾਉਣਾ ਚਾਹੂੰਗਾ, ਮੇਰੇ ਈਸਾਈ ਅਤੇ ਹਿੰਦੂ ਭਰਾਵਾਂ ਨੂੰ ਕਿ ਬਾਈਬਲ ਦੀ ਸ਼ੁਰੂਆਤ ਜੋ ਹੈ ਉਹ ਉਤਪਤ ਦੀ ਕਿਤਾਬ ਪਹਿਲੇ ਅਧਿਆਏ, ਪਹਿਲੇ ਵਚਨ Space, Time, Matter ( ਜਗ੍ਹਾ/ਸਥਾਨ, ਕਾਲ, ਵਜ੍ਹਾ) ਦੁਨਿਆਂ ਦੀ ਰਚਨਾਂ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਵਿਚਕਾਰੋਂ।
ਦੂਸਰੀ ਗੱਲ ਯਿਸੂ ਮਸੀਹ ਜੋ ਹੈ, ਉਹ ਸਿ੍ਰਸ਼ਟੀ ਕਰਤਾ ਹੈ ਅਸੀਂ ਬਾਈਬਲ ਵਿੱਚੋਂ ਪੜ੍ਹ ਸਕਦੇ ਹਾਂ।
" ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ੲਿਕ ਵਸਤੁ ਭੀ ਉਸ ਤੋਂ ਬਿਨਾਂ ਨਹੀਂ ਰਚੀ ਗਈ। (ਯੂਹੰਨਾ. 1:3)"
" ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ। ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ ਅਤੇ ਉਹ ਸਭ ਤੋਂ ਪਹਿਲਾਂ ਹੈ ਅਰ ਸੱਭੋ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ" ( ਕੁਲੁੱਸੀਆਂ. 1:15-17)।
" ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮੱਰਥਾ ਲੈਣ ਦੇ ਜੋਗ ਹੈ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ ! ।। ( ਪ੍ਰਕਾਸ਼ ਦੀ ਪੋਥੀ. 4:11)।
ਤਾਂ ਯਿਸੂ ਮਸੀਹ ਸਿ੍ਰਸ਼ਟੀ ਕਰਤਾ ਹੋਣ ਦੇ ਕਾਰਨ ਯਿਸੂ ਮਸੀਹ ਸਦੀਵੀ ਹੈ, ਯਿਸੂ ਮਸੀਹ ਸਦੀਵੀ ਖੁਦਾ ਹੈ ਅਤੇ ਇਹ ਖੁਦਾ, ਇਹ ਪਰਮੇਸ਼ੁਰ ਦੋ ਹਜ਼ਾਰ (2000) ਸਾਲ ਪਹਿਲਾਂ ਮਨੁੱਖ ਬਣਕੇ ਇਸ ਧਰਤੀ ਤੇ ਆਇਆ ਅਸੀਂ ਇਸਨੂੰ ਇਬਰਾਨੀਆਂ. 1:1-2 ਵਿੱਚ ਪੜ੍ਹ ਸਕਦੇ ਹਾਂ, " ਪਰਮੇਸ਼ੁਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ। ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸੇ ਦੇ ਵਸੀਲੇ ਉਹ ਨੇ ਜਹਾਨ ਵੀ ਰਚੇ। " ਤਾਂ ਪਰਮੇਸ਼ੁਰ ਜੋ ਹੈ ਸਦੀਵੀ ਹੈ, ਯਿਸੂ ਮਸੀਹ ਸਦੀਵੀ ਹੈ ਕਿਉਂਕਿ ਉਹ ਸਿ੍ਰਸ਼ਟੀ ਕਰਤਾ ਹੈ, ਉਹ ਇਸ ਧਰਤੀ ਤੇ ਜਨਮ ਲੈਣ ਦੇ ਬਾਅਦ ਉਹਨਾਂ ਨੇ ਦਾਵਾ ਕੀਤਾ ਯੂਹੰਨਾ. 14:6 " ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ।"
ਸੋ ਸਦੀਵੀ ਪਰਮੇਸ਼ੁਰ ਦਾਵਾ ਕਰਦਾ ਹੈ ਕਿ " ਸਚਿਆਈ ਮੈਂ ਹਾਂ" ਤਾਂ ਉਹ ਸਦੀਵੀ ਸਚਿਆਈ ਹੈ। ਅਤੇ ਉਸ ਦਾਵੇ ਨੂੰ ਉਹਨਾਂ ਨੇ ਸਿਰਫ ਦਾਵਾ ਨਹੀਂ ਰੱਖਿਆ, ਬਲਕਿ ਭਵਿੱਖਬਾਣੀਆਂ ਨੂੰ ਪੂਰਾ ਕਰਕੇ, ਮਰਕੇ ਤੀਸਰੇ ਦਿਨ ਦੁਬਾਰਾ ਜੀ ਉਠ ਕੇ ਉਹਨਾਂ ਨੇ ਸਾਬਿਤ ਕੀਤਾ, ਅਤੇ ਉਹ " ਸਦੀਵੀ ਸੱਚ ਯਿਸੂ ਮਸੀਹ ਹੈ। "
ਤੇ ਹਿੰਦੂਤਵ ਦਾ ਦਾਵਾ ਹੈ ਕਿ ਜੋ ਪੁਰਾਣਾ ਹੈ, ਤੇ ਸੱਚਾ ਅਤੇ ਮਹਾਨ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਸਦੀਵੀ ਸੱਚ ਜੋ ਹੈ ਉਹ ਸਮੇਂ ਨਾਲ ਸੀਮਿਤ ਨਹੀਂ ਹੈ, ਅਤੇ ਇਹ ਕਹਿਣਾ ਬਹੁਤ ਗਲਤ ਹੋ ਜਾਵੇਗਾ ਕਿ ਸਮੇਂ ਅਤੇ ਕਲੈਂਡਰ ਦੇ ਹਿਸਾਬ ਨਾਲ ਕੋਈ ਚੀਜ਼ ਸੱਚ ਹੈ ਜਾਂ ਫਿਰ ਉਹ ਝੂਠ ਹੈ।
Translation by Sister Kiran Sona
True
ReplyDelete